Black history has been written: ਕਟੜਪੁਣੇ ਨੇ ਲਿਖਿਆ ਕਾਲਾ ਇਤਿਹਾਸ:- ਜਾਣੋਂ ਤੱਥ

Black history has been written: ਕਟੜਪੁਣੇ ਨੇ ਲਿਖਿਆ ਕਾਲਾ ਇਤਿਹਾਸ:- ਜਾਣੋਂ ਤੱਥ
Black history has been written: ਪੁਰਾਣੇ ਇਤਿਹਾਸ ਦੇ ਸਾਰੇ ਪਨੇ ਕਟੜਪੁਣੇ ਦੇ ਜਬਰਾਂ, ਜ਼ੁਲਮਾਂ ਅਤੇ ਖੂਨ ਖ਼ਰਾਬੇ ਦੇ ਕਹਿਰਾਂ ਨਾਲ ਕਾਲੇ ਹੋਏ ਪਏ ਹਨ। ਪ੍ਰਹਿਲਾਦ ਭਗਤ ਦੇ ਬਾਪ ਵਲੋਂ ਆਪਣੇ ਆਪ ਨੂੰ ਰੱਬ ਮਨਵਾਉਣ ਦੇ ਕਟੜਪੁਣੇ ਨੇ ਆਪਣੇ ਹੀ ਲਾਡਲੇ ਪੁਤਰ (ਜਿਸ ਨੂੰ ਅੱਜ ਸੰਸਾਰ ਭਗਤ ਸਮਝ ਕੇ ਪੂਜਾ ਕਰਦਾ ਹੈ) ਨੂੰ ਮੌਤ ਦੇ ਘਾਟ ਉਤਾਰਨ ਦਾ ਫੁਰਮਾਨ, ਧਾਰਮਿਕ ਕੱਟੜਪੰਥੀਆਂ ਵਲੋਂ ਜ਼ਬਰਦਸਤੀ ਨੇਕ ਤੇ ਸੱਚੇ ਸੁੱਚੇ ਇਨਸਾਨ ਮਨਸੂਰ ਨੂੰ ਅਕਹਿ ਤੇ ਅਸਹਿ ਤਸੀਹੇ ਦੇ ਕੇ ਸੂਲੀ ਚਾੜਨਾ ਅਤੇ ਧਰਮ ਤੇ ਜੰਜੂ ਦੀ ਰਾਖੀ ਕਰਨ ਵਾਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧਾਰਮਿਕ ਕੱਟੜਪੰਥੀਆਂ ਵਲੋਂ ਚਾਂਦਨੀ ਚੌਕ ਦਿੱਲੀ ਵਿੱਚ ਅਸਹਿ ਤੇ ਅਕਹਿ ਤਸੀਹੇ ਦੇਣ ਪਿਛੋਂ ਧੱੜ ਤੋਂ ਵੱਖ ਕਰਕੇ , ਸ਼ਹੀਦ ਕਰ ਦੇਣਾ। ਇਹਨਾ ਕਟੜਪੰਥੀ ਆਂ ਵਲੋਂ ਪਹਿਲਾਂ ਪੰਜਵੇਂ ਗੁਰੂ ਅਰਜਨ ਦੇਵ ਜੀ ਅਤੇ ਫਿਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰਨ ਤੋਂ ਬਿਨਾਂ ਅਨੇਕਾਂ ਹੋਰ ਦਿਲ ਝੰਜੋੜਨ ਵਾਲੇ ਖ਼ੂਨੀ ਸਾਕੇ ਹਨ । ਜੋਂ ਇਤਿਹਾਸ ਦੇ ਕਾਲੇ ਪੰਨਿਆਂ ਦੇ ਅਗਵਾਹ ਹਨ।
ਇਨਸਾਨ ਨੇ ਸੱਭ ਭਲੀ ਭਾਂਤ ਜਾਣਦੇ ਹੋਏ ਵੀ ਕਟੜਵਾਦ ਤੋਂ ਸਬਕ਼ ਨਹੀਂ ਸਿਖਿਆ। ਅੱਜ ਵੀ ਹਰ ਥਾਂ ਤੇ ਕਟੜਵਾਦ ਦਾ ਬੋਲਬਾਲਾ ਹੈ।