Youth Race of Poor Countries: ਗਰੀਬ ਦੇਸ਼ਾਂ ਦੀ ਜਵਾਨੀ ਦੀ ਦੌੜ ਅਮੀਰ ਦੇਸ਼ਾਂ ਵੱਲ:- ਸਮਝੋ ਹਕੀਕਤ!

Youth Race of Poor Countries: ਗਰੀਬ ਦੇਸ਼ਾਂ ਦੀ ਜਵਾਨੀ ਦੀ ਦੌੜ ਅਮੀਰ ਦੇਸ਼ਾਂ ਵੱਲ:- ਸਮਝੋ ਹਕੀਕਤ!

Youth Race of Poor Countries

Youth Race of Poor Countries: ਗਰੀਬ ਦੇਸ਼ਾਂ ਦੀ ਜਵਾਨੀ ਦੀ ਦੌੜ ਅਮੀਰ ਦੇਸ਼ਾਂ ਵੱਲ:- ਸਮਝੋ ਹਕੀਕਤ!

Youth Race of Poor Countries: ਵਿਕਾਸ ਕਰ ਰਹੇ,ਗਰੀਬ ਮੁਲਕਾਂ ਦੇ ਨੌਜਵਾਨ ਲੜਕੀਆਂ ਅਤੇ ਲੜਕੇ ਵਿਕਸਤ, ਅਮੀਰ ਮੁਲਕਾਂ ਵੱਲ ਵਹੀਰਾਂ ਘੱਤ ਰਹੇ ਹਨ। ਇਹ ਵਿਚਾਰੇ ਬੇਬਸ ਨੌਜਵਾਨ ,ਆਪਣੇ  ਦੇਸ਼ਾਂ ਦੀ ਘਟੀਆ ਰਾਜਨੀਤੀ , ਰਿਸ਼ਵਤਖੋਰੀ,ਅਮਨ ਕਾਨੂੰਨ ਸਮਸਿਆ, ਸਮਾਜਿਕ ਬੁਰਾਈਆਂ ਤੇ ਬੇਰੋਜ਼ਗਾਰੀ ਦੇ ਡਰ ਦੇ ਮਾਰੇ ਅਤੇ ਪੈਸਾ ਕਮਾਉਣ ਦੀ ਲਾਲਸਾ ਕਾਰਨ ਵਿਦੇਸ਼ਾਂ ਵਿਚ ਜਾਂਦੇ ਹਨ। ਇਨਾਂ ਵਿਚੋਂ ਬਹੁਤ ਸਾਰੇ ਏਜੰਟਾਂ ਤੋਂ ਮੋਟੀਆਂ ਕਰਮਾਂ ਦੀਆਂ ਠਗੀਆਂ ਵੀ ਲੂਆ ਬੈਠਦੇ ਹਨ ਅਤੇ ਜੋ ਵਿਦੇਸ਼ ਜਾਣ ਵਿਚ ਕਾਮਯਾਬ ਹੋ ਜਾਂਦੇ ਹਨ। ਉਨ੍ਹਾਂ ਦੀ ਹਕੀਕਤ ਹੈ ਕਿ ਪਹਿਲਾਂ ਇਹਨਾਂ ਨੂੰ ਮੋਟੀਆਂ ਫੀਸਾਂ ਭਰਕੇ ਕਾਲਿਜਾਂ ਜਾਂ ਯੂਨੀਵਰਸਿਟੀਆਂ ਵਿਚ ਦਾਖਲਾ , ਫਿਰ ਮੋਟੀ ਰਕਮ ਤਾਰ ਕੇ ਵੀਜ਼ਾ, ਮਹਿੰਗੇ ਭਾਅ ਦੀਆਂ ਟਿਕਟਾਂ, ਘਰੇਲੂ ਸਮਾਨ ਅਤੇ ਕਪੜਿਆਂ ਆਦਿ ਤੇ ਲੱਖਾਂ ਰੁਪਿਆਂ ਦਾ ਖਰਚ ਕਰਨਾ ਪੈਂਦਾ ਹੈ।
ਆਖ਼ਰ ਬਿਨ ਬਲਾਏ ਮਹਿਮਾਨ ਬਣ ਕੇ ਵਿਦੇਸ਼ ਪੁਜ ਜਾਂਦੇ ਹਨ ਜਿਥੇ ਨਾ ਕੋਈ ਆਪਣਾ,ਨਾ ਜਾਣ ਪਹਿਚਾਣ,ਨਾ ਕੋਈ ਹਮਦਰਦ ਅਤੇ ਮਦਦਗਾਰ। ਏਥੇ ਕੁਲੀ, ਗੁਲੀ ਅਤੇ ਜੁੱਲੀ ਦਾ ਪ੍ਰਬੰਧ ਵਿਚਾਰੀਆਂ ਨੂੰ ਬਿਲਕੁਲ ਨਵੇਂ ਸਿਰੇ ਤੋਂ ਕਰਨਾ ਪੈਂਦਾ ਹੈ।  ਘਰ ਦੇ ਮਹਿੰਗੇ 
ਕਿਰਾਏ, ਘਰੇਲੂ ਸਮਾਨ ਅਤੇ ਆਵਾਜਾਈ ਦੇ ਵੱਡੇ ਵੱਡੇ ਖ਼ਰਚੇ , ਕਲਾਸਾਂ ਦੀਆਂ ਫੀਸਾਂ ਦਾ ਬੋਝ ਝਲਣਾ ਪੈਦਾ ਹੈ। ਪੜ੍ਹਾਈ ਖ਼ਤਮ ਹੋਣ ਪਿੱਛੋਂ ਪੀ ਆਰ ਪਾਉਣ ਲਈ ਖ਼ਰਚਾ ਕਰਨਾ ਪੈਂਦਾ ਹੈ। ਇਸ ਸਮੇਂ ਤੱਕ ਕੁੱਲ ਮਿਲਾ ਕੇ ਖ਼ਰਚ ਕੀਤੀ ਰਾਸ਼ੀ 50-60 ਲੱਖ ਰੁਪਏ ਤੱਕ ਪਹੁੰਚ ਜਾਂਦੀ ਹੈ। ਏਥੇ ਆ ਕੇ ਕੀਤੀ ਗਈ ਕਮਾਈ ਤੇ ਟੈਕਸਾਂ ਦੀ ਅਦਾਇਗੀ ਵਖਰੀ ਹੈ।
ਪੀ ਆਰ ਮਿਲਣ ਬਾਅਦ ਘਰ, ਗੱਡੀ ਅਤੇ ਫਰਨੀਚਰ ਤੇ ਕਰੋੜਾਂ ਦੀ ਲਾਗਤ ਆਉਂਦੀ ਹੈ। ਜਿਸ ਲਈ ਬੈਂਕਾਂ ਤੋਂ ਵੱਡੇ ਕਰਜ਼ੇ ਲੈਣੇ ਪੈਂਦੇ ਹਨ। ਅੰਤ ਵਿੱਚ ਲਗਾਤਾਰ ਤਿੰਨ ਦਹਾਕੇ ਤੱਕ ਕਰਜ਼ੇ ਦੀਆਂ ਕਿਸ਼ਤਾਂ ਤਾਰਨੀਆਂ ਪੈਂਦੀਆਂ ਹਨ।  ਆਖ਼ਰੀ ਕਿਸ਼ਤ ਤੱਕ ਉਮਰ 55-60  ਤੱਕ ਪਹੁੰਚ ਜਾਂਦੀ ਹੈ। ਇਹ ਹੈ ਨੌਜਵਾਨਾ ਦੇ ਵਿਦੇਸ਼ ਜਾਣ ਦੀ ਹਕੀਕਤ!
ਲੇਖਾ ਜੋਖਾ ਕਰਨ ਤੋਂ ਪਤਾ ਲੱਗਦਾ ਹੈ ਕਿ ਇਹ ਵਿਚਾਰੇ ਬੇਬਸ ਭੁਖਣ ਭਾਣੇ ਰਹਿ ਕੇ, ਬਿਮਾਰੀ ਸਮੇਤ ਬਹੁਤ ਸਾਰੀਆਂ ਔਕੜਾਂ ਝਲ ਕੇ ਵੀ ਸ਼ਰਮੋਂ ਸ਼ਰਮੀ ਕਿਸੇ ਨਾਲ ਦਰਦ  ਸਾਝਾ ਵੀਂ ਨਹੀਂ ਕਰਦੇ। ਇਹ ਖੂਨ ਪਸੀਨਾ ਵਹਾਕੇ, ਸਵੇਰੇ ਚਾਰ ਵਜੇ ਤੋਂ ਰਾਤ 10-11 ਵਜੇ ਤੱਕ ਹਡ ਭਨਵੀ ਕਿਰਤ ਕਰਦੇ ਹਨ।ਪਰ ਅਫਸੋਸ ਕਿ ਪ੍ਰਵਾਰ,ਸਨੇਹੀ ਅਤੇ ਰਿਸ਼ਤੇਦਾਰ ਇਹਨਾਂ ਤੋਂ ਪੈਸਿਆਂ ਦੀ ਮੰਗ ਕਰਦੇ ਹਨ।