ਆਮ ਆਦਮੀ ਪਾਰਟੀ ਨੇ ਅਡਾਨੀ ਦੇ ਘੋਟਾਲਿਆਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਕਿਹਾ, ਮੋਦੀ-ਅਡਾਨੀ ਘੋਟਾਲਾ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਘੋਟਾਲਾ

भाजपा कार्यालय के सामने महिला प्रदर्शनकारियों

Modi government

ਪੰਜਾਬ ਦੇ ਵਿਧਾਇਕਾਂ ਅਤੇ ਪਾਰਟੀ ਅਹੁਦੇਦਾਰਾਂ ਨੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ,  ਜੇਪੀਸੀ ਤੋਂ ਜਾਂਚ ਦੀ ਕੀਤੀ ਮੰਗ

ਪ੍ਰਦਸ਼ਨਕਾਰੀਆਂ 'ਤੇ ਭਾਜਪਾ ਦਫ਼ਤਰ ਅੱਗੇ ਕੀਤੀਆਂ ਗਈਆਂ ਪਾਣੀ ਦੀਆਂ ਬੁਛਾੜਾਂ, ਮਹਿਲਾਵਾਂ ਅਤੇ ਕਈ ਪਾਰਟੀ ਅਹੁਦੇਦਾਰ ਹੋਏ ਗੰਭੀਰ ਜ਼ਖ਼ਮੀ
 

ਚੰਡੀਗੜ੍ਹ, ਫਰਵਰੀ 12 - ਆਮ ਆਦਮੀ ਪਾਰਟੀ (ਆਪ) ਨੇ ਹਿਡਨਬਰਗ ਰਿਪੋਰਟ ਦੁਆਰਾ ਪਰਦਾਫਾਸ਼ ਕੀਤੇ ਅਡਾਨੀ ਦੇ ਘੋਟਾਲਿਆਂ ਸੰਬੰਧੀ ਮੋਦੀ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਮੋਦੀ-ਅਡਾਨੀ ਘੋਟਾਲਾ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਘੋਟਾਲਾ ਕਰਾਰ ਦਿੱਤਾ। 
ਐਤਵਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਦਫ਼ਤਰ ਤੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਪਾਰਟੀ ਦੇ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਬੁਲਾਰਿਆਂ ਨੀਲ ਗਰਗ, ਡਾ ਸੰਨੀ ਆਹਲੂਵਾਲੀਆ ਅਤੇ ਸ਼ਮਿੰਦਰ ਖਿੰਡਾ ਨੇ ਮੋਦੀ ਸਰਕਾਰ ਦੌਰਾਨ ਅਡਾਨੀ ਦੀ ਸੰਪਤੀ 'ਚ ਹੋਏ ਵਾਧੇ ਨੂੰ ਲੈ ਕੇ ਭਾਜਪਾ ਦੀਆਂ ਲੋਕ ਵਿਰੋਧੀ ਅਤੇ ਪੂੰਜੀਵਾਦੀ ਪੱਖੀ ਨੀਤੀਆਂ 'ਤੇ ਸਵਾਲ ਖੜ੍ਹੇ ਕੀਤੇ।
ਪ੍ਰੈਸ ਕਾਨਫਰੰਸ ਉਪਰੰਤ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਅਹੁਦੇਦਾਰਾਂ ਨੇ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ ਅਤੇ ਮੋਦੀ ਸਰਕਾਰ ਅਤੇ ਅਡਾਨੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ 'ਤੇ ਪਾਣੀ ਦੀਆਂ ਬੁਛਾੜਾਂ ਅਤੇ ਲਾਠੀ-ਚਾਰਜ ਕੀਤਾ, ਜਿਸ ਵਿੱਚ ਕਈ ਮਹਿਲਾਵਾਂ ਸਮੇਤ ਕਈ ਪਾਰਟੀ ਅਹੁਦੇਦਾਰ ਗੰਭੀਰ ਜ਼ਖ਼ਮੀ ਹੋ ਗਏ। ਉਥੇ ਹੀ ਚੰਡੀਗੜ੍ਹ ਪੁਲਿਸ ਨੇ ਆਪਣੀ ਆਵਾਜ ਬੁਲੰਦ ਕਰ ਰਹੇ ਆਮ ਆਦਮੀ ਪਾਰਟੀ ਦੇ ਕਈ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ। 'ਆਪ' ਆਗੂਆਂ ਦਾ ਕਹਿਣਾ ਸੀ ਕਿ ਭਾਜਪਾ ਉਨ੍ਹਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਅਤੇ ਉਹ ਲੋਕ ਹਿੱਤ ਲਈ ਪੂੰਜੀਪਤੀਆਂ ਦੀ ਸਕੀ ਸਰਕਾਰ ਵਿਰੁੱਧ ਆਵਾਜ਼ ਉਠਾਉਂਦੇ ਰਹਿਣਗੇ।

ਨੀਲ ਗਰਗ ਨੇ ਕਿਹਾ ਕਿ ਮੋਦੀ-ਅਡਾਨੀ ਘੁਟਾਲਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਹੈ। ਮੋਦੀ ਸਰਕਾਰ ਤੋਂ ਪਹਿਲਾਂ 2014 ਵਿੱਚ ਅਡਾਨੀ ਦੀ ਜਾਇਦਾਦ 37000 ਕਰੋੜ ਸੀ ਅਤੇ 2018 ਵਿੱਚ 59000 ਕਰੋੜ ਸੀ।  2020 'ਚ ਉਹੀ ਜਾਇਦਾਦ ਵਧ ਕੇ ਢਾਈ ਲੱਖ ਕਰੋੜ ਦੀ ਹੋ ਗਈ ਅਤੇ 2022 ਵਿੱਚ ਇਹ 13 ਲੱਖ ਕਰੋੜ ਹੋ ਗਈ। ਮੋਦੀ ਸਰਕਾਰ ਦੀਆਂ ਪੂੰਜੀਵਾਦੀ ਪੱਖੀ ਨੀਤੀਆਂ ਸਦਕਾ 2014 'ਚ 609ਵੇਂ ਤੋਂ ਛਾਲ ਲਗਾ ਕੇ ਅਡਾਨੀ 2022 ਵਿੱਚ ਦੁਨੀਆਂ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ।

ਹਰਚੰਦ ਸਿੰਘ ਬਰਸਟ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿੱਥੇ ਦੇਸ਼ ਦੀ ਆਰਥਿਕਤਾ ਮਾੜੇ ਹਲਾਤਾਂ ਅਤੇ ਆਮ ਲੋਕ ਬੇਰੁਜ਼ਗਾਰੀ ਆਦਿ ਨਾਲ ਜੂਝ ਰਹੇ ਹਨ ਉੱਥੇ ਹੀ ਇੱਕ ਵਿਅਕਤੀ ਨੂੰ ਸਾਰੇ ਸਾਧਨ ਦੇ ਕੇ ਮੋਦੀ ਜੀ ਨੇ ਉਸਨੂੰ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣਾ ਦਿੱਤਾ। ਮੋਦੀ ਜੀ ਨੇ ਅਡਾਨੀ ਨੂੰ ਦੇਸ਼ ਦਾ ਕੋਲਾ, ਗੈਸ, ਬਿਜਲੀ, ਪਾਣੀ, ਸੜਕ, ਸੀਮਿੰਟ, ਸਟੀਲ, ਹਵਾਈ ਅੱਡਾ, ਬੰਦਰਗਾਹ ਆਦਿ ਸਭ ਦੇ ਦਿੱਤਾ। ਮੋਦੀ ਸਰਕਾਰ ਕਾਰਨ ਹੀ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿੱਚ ਉਨ੍ਹਾਂ ਨੂੰ ਬਿਜਲੀ ਦਾ ਠੇਕੇ, ਆਸਟ੍ਰੇਲੀਆ ਵਿੱਚ ਖਾਂਣਾਂ ਮਿਲੀਆਂ। ਜਦੋਂ ਆਸਟ੍ਰੇਲੀਆ ਦੇ ਪ੍ਰਾਈਵੇਟ ਬੈਂਕ ਉਨ੍ਹਾਂ ਨੂੰ ਕਰਜ਼ਾ ਦੇਣ ਲਈ ਤਿਆਰ ਨਹੀਂ ਹੋ ਰਹੇ ਸਨ ਤਾਂ ਉਨ੍ਹਾਂ ਨੇ ਐਸਬੀਆਈ ਤੋਂ 7.5 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ। ਮੋਦੀ ਜੀ ਨੇ ਅਡਾਨੀ ਨੂੰ 2.5 ਲੱਖ ਕਰੋੜ ਦਾ ਕਰਜ਼ਾ ਦਿੱਤਾ। ਜਦਕਿ ਪੰਜਾਬ ਦੇ ਕਿਸਾਨਾਂ ਸਿਰ ਕੁੱਲ 96000 ਕਰੋੜ ਦਾ ਕਰਜ਼ਾ ਹੈ ਜਿਨ੍ਹਾਂ ਕਰਕੇ ਆਏ ਦਿਨ ਕਿਸਾਨ ਖ਼ੁਦਕੁਸ਼ੀਆਂ ਕਰਦੇ ਰਹੇ ਹਨ, ਉਹ ਕਰਜ਼ੇ ਮੋਦੀ ਸਰਕਾਰ ਨੇ ਮੁਆਫ਼ ਨਹੀਂ ਕੀਤੇ।

 ਕਿਸੇ ਬੇਰੋਜ਼ਗਾਰ, ਕਿਸਾਨ, ਰੇਹੜੀ ਵਾਲੇ ਨੂੰ 2.5 ਲੱਖ ਦਾ ਕਰਜ਼ਾ ਚਾਹੀਦਾ ਹੈ, ਜੇਕਰ ਕਿਸੇ ਮਜ਼ਦੂਰ ਨੂੰ ਆਪਣੀ ਧੀ ਦੇ ਵਿਆਹ ਲਈ 2.5 ਲੱਖ ਦਾ ਕਰਜ਼ਾ ਚਾਹੀਦਾ ਹੈ ਤਾਂ ਉਸਦੀ ਜੁੱਤੀ ਟੁੱਟ ਜਾਵੇਗੀ ਪਰ ਕਰਜ਼ਾ ਨਹੀਂ ਮਿਲੇਗਾ ਅਤੇ ਮੋਦੀ ਜੀ ਨੇ ਅਡਾਨੀ ਨੂੰ 2.5 ਲੱਖ ਕਰੋੜ ਦਾ ਕਰਜ਼ਾ ਦੇ ਦਿੱਤਾ ਅਤੇ ਜਦੋਂ ਉਨ੍ਹਾਂ ਦੀਆਂ ਕੰਪਨੀਆਂ ਘਾਟੇ ਵਿੱਚ ਗਈਆਂ ਤਾਂ ਉਨ੍ਹਾਂ ਦੇ 84 ਹਜ਼ਾਰ ਕਰੋੜ ਰੁਪਏ ਮੁਆਫ਼ ਕਰ ਦਿੱਤੇ।

ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਵਿੱਚ ਟੈਕਸ ਵਿੱਚ ਛੋਟ ਹੈ, ਉੱਥੇ ਅਡਾਨੀ ਨੇ 38 ਫਰਜ਼ੀ ਕੰਪਨੀਆਂ ਖੋਲ੍ਹ ਕੇ ਆਪਣੀ ਕੰਪਨੀ ਵਿੱਚ ਹਜ਼ਾਰਾਂ-ਲੱਖਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ। ਜਦੋਂ ਉਨ੍ਹਾਂ ਨੇ ਇਹ ਪੈਸਾ ਆਪਣੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ, ਤਾਂ ਸਟਾਕ ਦੀਆਂ ਕੀਮਤਾਂ ਵਧ ਗਈਆਂ। ਕੰਪਨੀਆਂ ਅਸਲ ਵਿੱਚ ਫਾਇਦੇ 'ਚ ਨਹੀਂ ਸਨ। ਕੰਪਨੀ ਦੇ ਮੁਨਾਫੇ ਦੇ ਹਿਸਾਬ ਨਾਲ ਇਸ ਦੇ ਸ਼ੇਅਰਾਂ ਦੀਆਂ ਕੀਮਤਾਂ ਨਹੀਂ ਵਧ ਰਹੀਆਂ ਸਨ। ਸਗੋਂ ਸ਼ੇਅਰਾਂ ਦੇ ਭਾਅ ਉਸ ਹਿਸਾਬ ਨਾਲ ਵੱਧ ਰਹੇ ਸਨ ਜੋ ਕਾਲੇ ਧਨ ਅਡਾਨੀ ਵਿਦੇਸ਼ਾਂ ਤੋਂ ਆਪਣੀਆਂ ਕੰਪਨੀਆਂ ਵਿੱਚ ਨਿਵੇਸ਼ ਕਰ ਰਹੇ ਸਨ। ਭਾਰਤ ਵਿੱਚ ਇਸ ਦੇ ਸ਼ੇਅਰਾਂ ਦੀ ਕੀਮਤ ਗ਼ਲਤ ਢੰਗ ਨਾਲ ਵੱਧ ਰਹੀ ਸੀ। ਜਦੋਂ ਮੁੱਲ ਵਧਿਆ ਤਾਂ ਉਸ ਦੇ ਆਧਾਰ 'ਤੇ ਉਨ੍ਹਾਂ ਨੇ ਸਾਰੇ ਬੈਂਕਾਂ ਜਿਵੇਂ ਐੱਸਬੀਆਈ, ਐੱਲਆਈਸੀ, ਪੰਜਾਬ ਨੈਸ਼ਨਲ ਬੈਂਕ ਆਦਿ ਤੋਂ ਕਰਜ਼ਾ ਲਿਆ। ਇਹ ਸਾਰਾ ਕਰਜ਼ਾ ਉਹ ਮੋੜ ਨਹੀਂ ਸਕਿਆ ਕਿਉਂਕਿ ਸਾਰੀਆਂ ਕੰਪਨੀਆਂ ਘਾਟੇ ਵਿੱਚ ਚੱਲ ਰਹੀਆਂ ਸਨ।

ਉਨ੍ਹਾਂ ਭਾਜਪਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਦੋਂ ਇਹ ਸਭ ਕੁਝ ਸਾਹਮਣੇ ਆਇਆ ਤਾਂ ਮੋਦੀ ਸਰਕਾਰ ਭੱਜ ਰਹੀ ਹੈ। ਉਹ ਜਵਾਬ ਨਹੀਂ ਦੇ ਰਹੀ ਕਿ ਉਨ੍ਹਾਂ ਸਿਰਫ਼ ਇੱਕ ਵਿਅਕਤੀ ਨੂੰ ਹੀ ਇੰਨਾ ਲਾਭ ਕਿਉਂ ਦਿੱਤਾ?

ਉਨ੍ਹਾਂ ਕਿਹਾ ਕਿ ਇਸ ਦੇਸ਼ ਦੇ ਕਰੋੜਾਂ ਲੋਕਾਂ ਨੇ ਆਪਣਾ ਪੈਸਾ ਐੱਲਆਈਸੀ ਵਿੱਚ ਨਿਵੇਸ਼ ਕੀਤਾ ਹੈ। ਕਿਸੇ ਨੇ ਆਪਣੀ ਧੀ ਦੇ ਵਿਆਹ ਲਈ ਪੈਸੇ ਰੱਖੇ ਹਨ। ਕਿਸੇ ਨੇ ਬੁਢਾਪਾ ਪੈਨਸ਼ਨ ਲਈ ਪੈਸੇ ਰੱਖੇ ਹਨ। ਘਰ ਵਿੱਚ ਕੋਈ ਬੀਮਾਰ ਹੋਣ ਦੀ ਸੂਰਤ ਵਿੱਚ ਪੈਸੇ ਰੱਖੇ ਗਏ ਹਨ। ਘਰ ਬਣਾਉਣ ਲਈ ਪੈਸਾ ਲਗਾਇਆ ਗਿਆ ਹੈ। ਲੋਕਾਂ ਨੇ ਐਸਬੀਆਈ ਵਿੱਚ ਪੈਸਾ ਨਿਵੇਸ਼ ਕੀਤਾ ਹੈ ਕਿਉਂਕਿ ਉਹ ਪੈਸਾ ਉਨ੍ਹਾਂ ਲਈ ਮੁਸੀਬਤ ਵਿੱਚ ਲਾਭਦਾਇਕ ਹੋਵੇਗਾ। ਪਰ ਅੱਜ ਲੋਕਾਂ ਦੇ ਕਰੋੜਾਂ ਰੁਪਏ ਐਲ ਆਈ ਸੀ ਅਤੇ ਐਸ ਬੀ ਆਈ ਵਿੱਚ ਡੁੱਬ ਰਹੇ ਹਨ। 8 ਦਿਨਾਂ 'ਚ ਐਲ ਆਈ ਸੀ ਦੇ 65,400 ਕਰੋੜ ਰੁਪਏ ਡੁੱਬ ਗਏ। ਆਮ ਆਦਮੀ ਪਾਰਟੀ ਜੇਪੀਸੀ ਤੋਂ ਇਸਦੀ ਜਾਂਚ ਦੀ ਮੰਗ ਕਰ ਰਹੀ ਹੈ?  ਜੇਕਰ ਮੋਦੀ ਜੀ ਗਲਤ ਨਹੀਂ ਤਾਂ ਜਾਂਚ ਤੋਂ ਕਿਉਂ ਭੱਜ ਰਹੇ ਹਨ?

ਉਨ੍ਹਾਂ ਅੱਗੇ ਕਿਹਾ ਕਿ ਕੀ ਇਹ ਕਾਲਾ ਧਨ ਅਡਾਨੀ ਤੋਂ ਭਾਜਪਾ ਨੂੰ ਜਾਂਦਾ ਹੈ? ਭਾਜਪਾ ਉਸ ਪੈਸੇ ਨੂੰ ਹਾਰਸ-ਟ੍ਰੇਡਿੰਗ 'ਚ ਲਗਾਉਂਦੀ ਹੈ। ਅਡਾਨੀ ਵਿਰੁੱਧ ਨਾ ਤਾਂ ਈਡੀ ਕਾਰਵਾਈ ਕਰਦੀ ਹੈ, ਨਾ ਸੀਬੀਆਈ ਅਤੇ ਨਾ ਹੀ ਸੇਬੀ। ਜੇਕਰ ਵਿਰੋਧੀ ਧਿਰ ਵਿਰੁੱਧ ਕਾਰਵਾਈ ਕਰਨੀ ਪਵੇ ਤਾਂ ਸਾਰੀਆਂ ਸੰਸਥਾਵਾਂ ਸਰਗਰਮ ਹੋ ਜਾਂਦੀਆਂ ਹਨ। ਉਹ ਸਾਰਿਆਂ ਨੂੰ ਜੇਲ੍ਹ ਵਿੱਚ ਡੱਕਣ ਲੱਗ ਜਾਂਦੇ ਹਨ। ਪਰ ਜਦੋਂ ਇੰਨਾ ਵੱਡਾ ਘੁਟਾਲਾ ਫੜਿਆ ਗਿਆ ਹੈ ਤਾਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਮੋਦੀ ਜੀ ਨੇ ਅਡਾਨੀ ਦੇ ਨਾਲ ਮਿਲ ਕੇ ਦੁਨੀਆ ਦਾ ਸਭ ਤੋਂ ਵੱਡਾ ਘੁਟਾਲਾ ਕੀਤਾ ਹੈ ਤਾਂ ਸਰਕਾਰ ਅਤੇ ਸਰਕਾਰੀ ਸੰਸਥਾਵਾਂ ਚੁੱਪ ਹਨ।