Farmers Sucide: ਖੁਦਕਸ਼ੀਆਂ ਵਲ ਵਧ ਰਹੀ ਕਿਸਾਨੀ .........
BREAKING
कुख्यात गैंगस्टर लॉरेंस बिश्नोई के भाई पर बड़ा एक्शन; अनमोल के खिलाफ लुकआउट नोटिस जारी, CM शिंदे ने कहा था- मिट्टी में मिला देंगे बंगाल CM ममता बनर्जी के साथ हादसा; हेलीकॉप्टर में पांव लड़खड़ाए, धड़ाम से गिरीं, चोटिल हुईं, VIDEO आया सामने कांग्रेस को बड़ा झटका; NSUI पंजाब के उपाध्यक्ष ने AAP जॉइन की, CM भगवंत मान ने कराई जॉइनिंग, लगातार पाला बदल रहे नेता उत्तराखंड के नैनीताल जंगल में भीषण आग, सेना बुलाई गई; विकराल लपटों को कंट्रोल करने में पसीने छूटे, हेलीकॉप्टर से पानी गिराया जा रहा मणिपुर में CRPF बटालियन पर उग्रवादियों का हमला; इतने जवान हुए शहीद, घात लगाए बैठे थे, राज्य में नहीं थम रही हिंसा

Farmers Sucide: ਖੁਦਕਸ਼ੀਆਂ ਵਲ ਵਧ ਰਹੀ ਕਿਸਾਨੀ .........

Farmers Sucide

Farmers Sucide: ਖੁਦਕਸ਼ੀਆਂ ਵਲ ਵਧ ਰਹੀ ਕਿਸਾਨੀ .........

Farmers Sucide: -ਹਰ ਰੋਜ਼ ਖੁਦਕਸ਼ੀਆਂ ਦੀਆਂ ਖਬਰਾਂ ਮੀਡੀਆ ਵਿੱਚ ਆਉਂਦੀਆਂ ਰਹਿੰਦੀਆਂ ਹਨ। ਇਹ ਬੇਹੱਦ ਦੁਖਦਾਈ ਹੈ। ਇਨਾਂ ਵਿਚੋਂ ਬਹੁਤ ਖੁਦਕਸ਼ੀਆਂ ਦੁਖੀ ਕਿਸਾਨਾ ਵੱਲੋ ਕੀਤੀਆਂ ਜਾਂਦੀਆਂ ਹਨ। ਜਿਸ ਘਰ ਦਾ ਕਮਾਉਣ ਵਾਲਾ ਮੁਖੀ ਦੇ ਮੌਤ ਦੇ ਮੂੰਹ ਵਿਚ ਚਲਾ ਜਾਵੇ। ਉਹ ਖੁਦਕਸ਼ੀ ਦੀ ਮਾਰ ਹੇਠ ਆਇਆ ਪ੍ਰੀਵਾਰ ਉਜੜ ਕੇ ਬਰਬਾਦ ਹੋ ਜਾਂਦਾ ਹੈ। ਕਿਸਾਨ ਨੂੰ ਖ਼ੁਦਕੁਸ਼ੀ ਕਰਨ ਦੀ ਕੀ ਮਜਬੂਰੀ ਹੈ?ਇਹ ਇਕ ਭੇਦ ਬਣਿਆ ਹੋਇਆ ਹੈ। ਇਸ ਨੂੰ ਸੰਜੀਦਗੀ ਨਾਲ ਵਿਚਾਰਨ ਦੀ ਲੋੜ ਹੈ।
ਇਸ ਦਾ ਵੱਡਾ ਕਾਰਨ ਹੈ, ਅਨਪੜ੍ਹਤਾ। ਕਿਸਾਨ ਵਿਚਾਰਾ ਅਨਪੜ੍ਹ ਹੋਣ ਕਾਰਨ ਘਰ ਦੇ ਗੁਜ਼ਾਰੇ, ਦਾ ਬਜ਼ਟ ਨਹੀਂ ਬਣਾ ਸਕਦਾ। ਫ਼ਸਲ ਦੀ ਆਮਦਨ ਛੇ ਮਹੀਨੇ ਬਾਅਦ ਹੋਣ ਕਾਰਨ, ਉਸ ਨੂੰ ਛੇ ਮਹੀਨੇ ਬਾਅਦ ਹੀ ਬੱਚਤ ਜਾਂ ਘਾਟੇ ਦਾ ਪਤਾ ਲੱਗਦਾ ਹੈ। ਇਸ ਲਈ ਕਿਸਾਨ ਦਾ ਬਜ਼ਟ ਛਮਾਂਹੀਂ ਹੈ। ਜਦ ਕਿ ਮੁਲਾਜ਼ਮਾ ਨੂੰ ਇਕ ਮਹੀਨੇ ਅਤੇ ਮਜ਼ਦੂਰਾਂ ਨੂੰ ਹਰ ਰੋਜ਼ ਮੇਹਨਤਾਨਾ ਮਿਲਣ ਕਰਕੇ, ਮੁਲਾਜ਼ਮ ਨੂੰ ਮਹੀਨੇ ਬਾਅਦ ਅਤੇ ਮਜ਼ਦੂਰ ਨੂੰ ਡੇਲੀ ਆਰਥਿਕ ਪਲੈਨਿਗ ਕਰਨ ਦਾ ਮੌਕਾ ਮਿਲ ਜਾਂਦਾ ਹੈ।
ਕਿਸਾਨ ਵਿਚਾਰੇ ਆਪਣੀਆਂ ਲੋੜਾਂ ਬੈਂਕਾਂ ਜਾਂ ਆੜ੍ਹਤੀਏ ਆਦਿ ਤੋਂ ਉਧਾਰ ਪੈਸੇ ਵਿਆਜੂ ਲੈਕੇ ਪੂਰੀਆਂ ਕਰਦੇ ਹਨ।ਖੜੀ ਫਸਲ ਦੀ ਆਮਦਨ ਦਾ ਅੰਦਾਜ਼ਾ ਲਾ ਕੇ ਖਰਚ ਕੀਤਾ ਜਾਂਦਾ ਹੈ।  ਅਨੁਮਾਨ ਵਧ ਲਗਣ ਨਾਲ, ਫ਼ਸਲ ਦੇ ਆਉਣ ਤੇ ਪਹਿਲੇ ਕਰਜੇ ਵਿੱਚ ਨਵਾਂ ਕਰਜ਼ਾ ਜੁੜੀ ਜਾਂਦਾ ਹੈ।ਇਉਂ ਲਬੇ ਸਮੇਂ ਪਿੱਛੋਂ ਕਰਜ਼ੇ ਦੀ ਪੰਡ ਭਾਰੀ ਹੋ ਜਾਂਦੀ ਹੈ। ਕਿਸਾਨ ਕਰਜ਼ੇ ਦਾ ਸਤਾਇਆ ਹੋਇਆ ਨਮੋਸ਼ੀ ਨਾ ਝਲਦਾ ਹੋਇਆ ਜਿਉਣ ਦੀ ਥਾਂ ਜੀਵਨ ਲੀਲਾ ਖਤਮ ਕਰਨ ਦਾ ਫੈਸਲਾ ਕਰ ਕੇ ਖੁਦਕੁਸ਼ੀ ਕਰਦਾ ਹੈ।
ਕਿਸਾਨ ਵਿਚਾਰੇ ਦੀਆਂ ਬਹੁਤ ਸਾਰੀਆਂ ਸਮਾਜਿਕ ਅਤੇ ਭਾਈਚਾਰਕ  ਮਜਬੂਰੀਆਂ ਹਨ ਸ਼ਰੀਕੇ ਚ ਨੱਕ ਰੱਖਣ ਲਈ ਮਰਨਿਆਂ, ਵਿਆਹਾਂ, ਭੋਗਾਂ, ਲੋਹੜੀਆਂ, ਦੀਵਾਲੀਆਂ, ਜਨਮ ਦਿਨਾ
ਅਤੇ ਤਿਉਹਾਰਾਂ ਆਦਿ ਤੇ ਬੇਲੋੜੇ ਖਰਚੇ ਵੀ ਖੁਦਕਸ਼ੀਆਂ ਦੇ ਮੁਖ ਕਾਰਨ ਹਨ। ਇਨਾਂ ਫਜ਼ੂਲ ਖਰਚਿਆਂ ਤੋਂ ਬਚਣ ਲਈ ਕਿਸਾਨਾਂ ਨੂੰ ਸੰਜੀਦਗੀ ਨਾਲ ਵਿਚਾਰਕੇ ਠੋਸ ਫੈਸਲੇ ਲੈਣੇ ਪੈਣਗੇ। ਤਾਂ ਹੀ ਖੁਦਕਸ਼ੀਆਂ ਵਰਗੇ ਦੁਖਾਂਤਾਂ ਨੂੰ ਰੋਕਿਆ ਜਾ ਸਕੇਗਾ।
           ਲੇਖਕ:-ਗੁਰਦੇਵ ਸਿੰਘ ਪੀ ਆਰ ਓ