ਇੰਟੈਂਸੀਫਾਈਡ ਕੰਪੇਨ ਦੀ ਸ਼ੁਰੂਆਤ 

Initiation of intensified campaign

Initiation of intensified campaign

Initiation of intensified campaign- ਪਟਿਆਲਾI ਮਿਤੀ 12 ਅਗਸਤ 2024 ਨੂੰ ਐਚ.ਆਈ.ਵੀ. / ਏਡਜ਼ ਜਾਗਰੂਕਤਾ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਪਟਿਆਲਾ ਦੇ ਪਿੰਡ ਹਸਨਪੁਰ ਤੋਂ ਐਚ.ਆਈ.ਵੀ. / ਏਡਜ਼ Intensified Campaign ਦੀ ਸ਼ੁਰੂਆਤ ਡਾਕਟਰ ਗੁਰਪ੍ਰੀਤ ਸਿੰਘ ਨਾਗਰਾ ਜ਼ਿਲਾ ਟੀ ਬੀ ਅਤੇ ਏਡਜ਼ ਕੰਟਰੋਲ ਅਫਸਰ ਵੱਲੋ ਕੀਤੀ ਗਈ ਉਕਤ ਮੁਹਿੰਮ ਰਾਜ ਦੇ ਸਾਰੇ ਜ਼ਿਲਿਆਂ ਵਿਚ ਮਿਤੀ 12 ਅਗਸਤ 2024 ਤੋਂ 12 ਅਕਤੂਬਰ 2024 ਤਕ ਚਲਾਈ ਜਾਵੇਗੀ ਇਸ ਮੁਹਿੰਮ ਦਾ ਮੁਖ ਉਦੇਸ਼ ਪਿੰਡ ਵਿਚ ਜਾ ਕੇ ਨੁਕੜ ਨਾਟਕਾਂ ਰਾਹੀਂ ਲੋਕਾਂ ਨੂੰ ਐਚ. ਆਈ. ਵੀ ਏਡਜ਼ ਬਾਰੇ ਜਾਗਰੂਕ ਅਤੇ ਟੈਸਟ ਕਰਨਾ ਹੈ ਇਸ ਦੌਰਾਨ ਉਨ੍ਹਾਂ ਨੇ ਦਸਿਆ ਕਿ ਐਚ. ਆਈ. ਵੀ ਇਕ ਅਜਿਹੀ ਬਿਮਾਰੀ ਹੈ ਜੇਕਰ ਇਸ ਬਾਰੇ ਪਹਿਲਾ ਤੋਂ ਹੀ ਪੁਖਤਾ ਜਾਣਕਾਰੀ ਹੋਵੇ ਤਾ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਗੱਲਬਾਤ ਦੌਰਾਨ ਡਾਕਟਰ ਨਾਗਰਾ ਨੇ ਦਸਿਆ ਕਿ ਐਚ. ਆਈ. ਵੀ /ਏਡਜ਼ ਦੇ ਨਾਲ ਜੇਕਰ ਮਰੀਜ਼ ਨੂੰ ਟੀ ਬੀ ਹੋ ਜਾਂਦੀ ਹੈ ਤਾ ਉਸਦਾ ਇਲਾਜ਼ ਹੋਣਾ ਬਹੁਤ ਜਰੂਰੀ ਹੁੰਦਾ ਹੈ. ਇਸ ਜਗਰੂਰਕਤਾ ਮੁਹਿੰਮ ਦੌਰਾਨ ਮਰੀਜ਼ਾ ਦੇ ਐਚ. ਆਈ. ਵੀ. / ਏਡਜ਼ ਦੀ ਜਾਂਚ ਤੋਂ ਇਲਾਵਾ HB, CBC ਸ਼ੁਗਰ ਦੇ ਟੈਸਟ ਕੀਤੇ ਗਏ ਅਤੇ ਲੋੜਵੰਦ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੀ ਮੁਹਈਆ ਕਾਰਵਾਈਆ ਗਈਆਂ ਇਹ ਜਾਗਰੂਕਤਾ ਅਤੇ ਟੈਸਟਿੰਗ camp ਐਚ. ਆਈ. ਵੀ ਏਡਜ਼ ਲਈ ਜ਼ਿਲਾ ਏਕੀਕ੍ਰਿਤ ਰਣਨੀਤੀ (DISHA) ਟੀਮ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਜ਼ਿਲਾ ਸਿਹਤ ਪ੍ਰਸਾਸ਼ਨ ਪਟਿਆਲਾ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਦੌਰਾਨ ਦਿਸ਼ਾ ਕਲੱਸਟਰ ਹੈਡ ਯਾਦਵਿੰਦਰ ਸਿੰਘ ਵਿਰਕ ਕਲੀਨੀਕਲ ਸਰਵਸ ਅਫਸਰ ਨਿਤਿਨ ਚਾਂਦਲਾਂ ਅਤੇ DMDO ਡਾਕਟਰ ਅਮਨਦੀਪ ਕੌਰ ICTC ਕੇਂਦਰ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਲੈਬ ਟੈਕਨੀਸ਼ੀਅਨ ਅਮਨਦੀਪ ਸਿੰਘ ਅਤੇ ਕੌਂਸਲਰ ਗਗਨਦੀਪ ਕੌਰ ਅਤੇ CHO GURKIRANDEEP ਸਿੰਘ ਤੋਂ ਇਲਾਵਾ ਸਮੂਹ ਸਟਾਫ ਹਾਜ਼ਿਰ ਰਹੇ